![California State Capitol Building](/images/industry/state-capitol.png)
ਲੇਬਰ ਦੇ ਖਰਚੇ (ਪ੍ਰਕਾਸ਼ਨ 108)
ਟੈਕਸਯੋਗ ਲੇਬਰ
ਨਿਰਮਾਣ ਕਿਰਤ ਟੈਕਸਯੋਗ ਹੈ
ਨਿਰਮਾਣ ਨੂੰ ਕਿਸੇ ਉਤਪਾਦ ਨੂੰ ਬਣਾਉਣ, ਉਤਪਾਦਨ, ਪ੍ਰੋਸੈਸਿੰਗ, ਜਾਂ ਅਸੈਂਬਲ ਕਰਨ ਵਿੱਚ ਕੀਤਾ ਗਿਆ ਕੰਮ ਮੰਨਿਆ ਜਾਂਦਾ ਹੈ। ਵਿਕਰੀ ਦੇ ਹਿੱਸੇ ਵਜੋਂ ਕਿਸੇ ਵਸਤੂ ਜਾਂ ਪ੍ਰਣਾਲੀ ਨੂੰ ਸੋਧਣਾ ਵੀ ਨਿਰਮਾਣ ਵਜੋਂ ਮੰਨਿਆ ਜਾਂਦਾ ਹੈ। ਨਿਰਮਾਣ ਲੇਬਰ ਦੇ ਖਰਚੇ ਆਮ ਤੌਰ ਤੇ ਟੈਕਸਯੋਗ ਹੁੰਦੇ ਹਨ, ਭਾਵੇਂ ਤੁਸੀਂ ਆਪਣੇ ਲੇਬਰ ਦੇ ਖਰਚਿਆਂ ਨੂੰ ਵੜਖ-ਵੱਖ ਕਰ ਲਵੋ ਜਾਂ ਉਨ੍ਹਾਂ ਨੂੰ ਉਤਪਾਦ ਦੀ ਕੀਮਤ ਵਿੱਚ ਸ਼ਾਮਲ ਕਰ ਲਵੋ। ਇਹ ਉਦੋਂ ਵੀ ਸੱਚ ਹੈ ਜੇਕਰ ਤੁਸੀਂ ਕੰਮ ਲਈ ਸਮੱਗਰੀ ਦੀ ਸਪਲਾਈ ਕਰਦੇ ਹੋ ਜਾਂ ਤੁਹਾਡਾ ਗਾਹਕ ਸਮੱਗਰੀ ਸਪਲਾਈ ਕਰਦਾ ਹੈ।
ਨਿਰਮਾਣ ਲੇਬਰ ਦੀਆਂ ਉਦਾਹਰਨਾਂ ਵਿੱਚ ਹੇਠ ਦਿੱਤੇ ਸ਼ਾਮਲ ਹਨ:
- ਮਸ਼ੀਨਰੀ ਦਾ ਇੱਕ ਨਵਾਂ ਟੁਕੜਾ ਬਣਾਉਣਾ।
- ਤੁਸੀਂ ਕਿਸੇ ਗਾਹਕ ਨੂੰ ਇੱਕ ਨਵੀਂ ਮੁੰਦਰੀ ਵੇਚ ਰਹੇ ਹੋ, ਉਸਨੂੰ ਆਕਾਰ ਦੇਣਾ ਅਤੇ ਉਕੇਰਨਾ।
- ਗਾਹਕ ਦੀ ਕਟਿੰਗ ਡਾਈ ਨੂੰ ਬਦਲਣਾ ਤਾਂ ਜੋ ਇੱਕ ਨਵੀਂ ਅਤੇ ਵੱਖਰੀ ਚੀਜ਼ ਬਣਾਈ ਜਾਂ ਸਕੇ।
- ਗਾਹਕ ਦੁਆਰਾ ਮੁਹੱਈਆ ਕੀਤੀ ਗਈ ਧਾਤ ਜਾਂ ਲੱਕੜ ਨੂੰ ਕੱਟਣਾ।
- ਕਿਸੇ ਗਾਹਕ ਦੇ ਨਵੇਂ ਬਾਰਬਿਕਯੂ ਜਾਂ ਨਵੇਂ ਸਾਈਕਲ ਨੂੰ ਅਸੈਂਬਲ ਕਰਨਾ ਜੋ ਵੱਖ-ਵੱਖ ਪੁਰਜ਼ਿਆਂ ਵਿੱਚ ਆਇਆ ਹੈ।
- ਇੱਕ ਨਵੇਂ ਸੂਟ ਨੂੰ ਖਰੀਦਦਾਰ ਲਈ ਬਿਹਤਰ ਫਿੱਟ ਕਰਨ ਲਈ ਉਸਨੂੰ ਆਲਟਰ ਕਰਨਾ (ਜਦੋਂ ਤੱਕ ਕਿ ਤੁਹਾਨੂੰ ਕੱਪੜੇ ਸਾਫ਼ ਕਰਨ ਵਾਲਾ ਜਾਂ ਡਾਇਰ ਕਰਨ ਵਾਲਾਂ ਨਹੀਂ ਮੰਨਿਆ ਜਾਂਦਾ ਹੈ [ਹੇਠਾਂ ਦੇਖੋ])।
ਨਵੀਆਂ ਚੀਜ਼ਾਂ ਦੀ ਬਦਲਾਅ ਵਿੱਚ ਤੁਹਾਡੇ ਗਾਹਕ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਭੋਤਿਕ ਨਿੱਜੀ ਸੰਪਤੀ (ਵਪਾਰਕ ਵਸਤੂਆਂ) ਦੀਆਂ ਨਵੀਆਂ ਚੀਜ਼ਾਂ ਤੇ ਕੀਤਾ ਗਿਆ ਕੋਈ ਵੀ ਕੰਮ ਸ਼ਾਮਲ ਹੁੰਦਾ ਹੈ। ਤੁਹਾਡੇ ਕੰਮ ਵਿੱਚ ਚੀਜ਼ਾਂ ਵਿੱਚੋਂ ਸਮੱਗਰੀ ਨੂੰ ਜੋੜਨਾ ਜਾਂ ਹਟਾਉਣਾ, ਮੁੜ ਵਿਵਸਥਿਤ ਕਰਨਾ, ਰੀਸਟਾਇਲ ਕਰਨਾ, ਜਾਂ ਕਿਸੇ ਹੋਰ ਚੀਜ਼ ਵਿੱਚ ਤਬਦੀਲੀ ਕਰਨਾ ਸ਼ਾਮਲ ਹੋ ਸਕਦਾ ਹੈ। ਇਸ ਤਰ੍ਹਾਂ ਦੇ ਬਦਲਾਅ (ਆਲਟਰੇਸ਼ਨ) ਵਜੋਂ ਕਿਸੇ ਨਵੀਂ ਚੀਜ਼ ਦਾ ਨਿਰਮਾਣ ਜਾਂ ਉਤਪਾਦਨ ਹੁੰਦਾ ਹੈ ਜਾਂ ਤੁਹਾਡੇ ਗਾਹਕ ਲਈ ਇੱਕ ਨਵੀਂ ਚੀਜ਼ ਦਾ ਨਿਰਮਾਣ ਜਾਂ ਉਤਪਾਦਨ ਵਿੱਚ ਇੱਕ ਕਦਮ ਬਣਦਾ ਹੈ ਅਤੇ ਅਜਿਹੇ ਲੇਬਰ ਲਈ ਖਰਚੇ ਟੈਕਸ ਦੇ ਅਧੀਨ ਹਨ।
ਕਪੜੇ ਸਾਫ਼ ਕਰਨ ਵਾਲੇ ਜਾਂ ਡਾਇਰ ਅਦਾਰਿਆਂ ਬਾਰੇ ਜਾਣਕਾਰੀ ਲਈ ਕਿਰਪਾ ਕਰਕੇ ਨਿਯਮ 1506, ਫੁਟਕਲ ਸੇਵਾ ਉਦਯੋਗ, ਅਤੇ ਪ੍ਰਕਾਸ਼ਨ 125, ਡ੍ਰਾਈ ਕਲੀਨਰ ਵੇਖੋ। ਜੇਕਰ ਨਿਯਮ 1506, ਫੁਟਕਲ ਸੇਵਾ ਉਦਯੋਗ ਵਿੱਚ ਦਰਸ਼ਾਏ ਗਏ ਅਨੁਸਾਰ ਕਿਸੇ ਅਦਾਰੇ ਨੂੰ ਕੱਪੜੇ ਸਾਫ਼ ਕਰਨ ਵਾਲਾ ਜਾਂ ਰੰਗਣ ਵਾਲਾ ਨਹੀਂ ਮੰਨਿਆ ਜਾਂਦਾ ਹੈ, ਤਾਂ ਨਿਯਮ 1524, ਨਿੱਜੀ ਸੰਪਤੀ ਦੇ ਨਿਰਮਾਤਾ ਵਿੱਚ ਦਰਸ਼ਾਏ ਗਏ ਅਨੁਸਾਰ ਕੱਪੜੇ ਆਲਟਰ ਕਰਨ ਦੇ ਖਰਚਿਆਂ ਤੇ ਟੈਕਸ ਲਾਗੂ ਹੁੰਦਾ ਹੈ।
ਪੁਰਜਿਆਂ ਦੀ ਮੁਰੰਮਤ ਅਤੇ ਪੁਨਰ-ਨਿਰਮਾਣ
ਕਿਸੇ ਹਿੱਸੇ ਦੀ ਮੁਰੰਮਤ ਜਾਂ ਪੁਨਰ-ਨਿਰਮਾਣ ਲਈ ਹੋਏ ਖਰਚਿਆਂ ਤੇ ਟੈਕਸ ਦੀ ਵਰਤੋਂ ਇਸ ਗੱਲ ਤੇ ਨਿਰਭਰ ਕਰੇਗੀ ਕਿ ਤੁਸੀਂ:
- ਗਾਹਕ ਨੂੰ ਉਹੀ ਪੁਰਜਾ ਵਾਪਸ ਕਰੋ ਜੋ ਮੁਰੰਮਤ ਲਈ ਲਿਆਂਦਾ ਗਿਆ ਹੈ, ਜਾਂ
- ਕਿਸੇ ਵੱਖਰੇ ਪੁਰਜੇ ਨਾਲ ਬਦਲਦੇ ਹੋ।
ਜੇਕਰ ਤੁਸੀਂ ਗਾਹਕ ਦੇ ਅਸਲੀ ਪੁਰਜੇ ਦੀ ਮੁਰੰਮਤ ਕਰਦੇ ਹੋ ਅਤੇ ਉਸਨੂੰ ਉਹੀ ਵਾਪਸ ਕਰਦੇ ਹੋ, ਤਾਂ ਟੈਕਸ ਆਮ ਤੌਰ ਤੇ ਹਿੱਸੇ ਨੂੰ ਮੁਰੰਮਤ ਕਰਨ ਜਾਂ ਮੁਰੰਮਤ ਕਰਨ ਲਈ ਤਿਆਰ ਕੀਤੇ ਗਏ ਪੁਰਜ਼ਿਆਂ ਅਤੇ ਸਮੱਗਰੀਆਂ ਦੇ ਖਰਚੇ ਤੇ ਹੀ ਲਾਗੂ ਹੁੰਦਾ ਹੈ। ਮੁਰੰਮਤ ਕਰਨ ਦੀ ਲੇਬਰ ਟੈਕਸਯੋਗ ਨਹੀਂ ਹੈ। ਉਦਾਹਰਨ ਲਈ, ਤੁਸੀਂ ਇੱਕ ਟਰਾਂਸਮਿਸ਼ਨ ਨੂੰ ਮੁੜ ਬਣਾਉਣ ਲਈ $2,800 ਲੈਂਦੇ ਹੋ: ਪੁਰਜਿਆਂ ਲਈ $2,000 ਅਤੇ ਮੁਰੰਮਤ ਦੀ ਲੇਬਰ ਲਈ $800. ਪੁਰਜ਼ਿਆਂ ਲਈ $2,000 ਤੇ ਟੈਕਸ ਲਾਗੂ ਹੋਵੇਗਾ।
ਜੇਕਰ ਗਾਹਕ ਨੂੰ ਕੋਈ ਵੱਖਰਾ ਪੁਰਜਾ ਵਾਪਸ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਮੁੜ-ਬਣਾਏ ਗਏ ਪੁਰਜੇ ਦਾ ਰਿਟੇਲਰ ਮੰਨਿਆ ਜਾਂਦਾ ਹੈ ਅਤੇ ਟੈਕਸ ਪੂਰੇ ਖਰਚੇ ਤੇ ਲਾਗੂ ਹੁੰਦਾ ਹੈ। ਉਪਰੋਕਤ ਉਦਾਹਰਨ ਦੀ ਵਰਤੋਂ ਕਰਦੇ ਹੋਏ, ਜੇਕਰ ਗਾਹਕ ਨੂੰ ਵਾਪਸ ਕੀਤਾ ਟਰਾਂਸਮਿਸ਼ਨ ਉਹੀ ਨਹੀਂ ਹੈ ਜੋ ਕਿ ਮੁਰੰਮਤ ਲਈ ਲਿਆਇਆ ਗਿਆ ਸੀ, ਤਾਂ ਵਿਕਰੀ ਟੈਕਸ ਪੂਰੇ $2,800 ਤੇ ਬਕਾਇਆ ਹੈ। ਜੇਕਰ ਕਸੀ ਮੁੱਖ ਖਰਚੇ ਲਈ ਕ੍ਰੈਡਿਟ ਦਿੱਤਾ ਜਾਂਦਾ ਹੈ, ਤਾਂ ਤੁਹਾਨੂੰ ਵਿਕਰੀ ਟੈਕਸ ਦੀ ਗਣਨਾ ਕਰਨ ਤੋਂ ਪਹਿਲਾਂ $2,800 ਤੋਂ ਮੁੱਖ ਖਰਚਾ ਕ੍ਰੈਡਿਟ ਘਟਾ ਲੈਣਾ ਚਾਹੀਦਾ ਹੈ।
ਲੇਬਰ ਖਰਚਿਆਂ ਬਾਰੇ ਵਾਧੂ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮ 1546, ਆਮ ਤੌਰ ਤੇ ਇੰਸਟਾਲ ਕਰਨਾ, ਮੁਰੰਮਤ ਕਰਨਾ, ਠੀਕ ਕਰਨਾ ਅਤੇ ਪ੍ਰਕਾਸ਼ਨ 25 ਆਟੋ ਰਿਪੇਅਰ ਗੈਰੇਜ ਅਤੇ ਸਰਵਿਸ ਸਟੇਸ਼ਨ ਦੇਖੋ।
ਟੈਕਸਯੋਗ ਵਿਕਰੀ ਨਾਲ ਸਬੰਧਤ ਸੇਵਾਵਾਂ
ਟੈਕਸਯੋਗ ਵਿਕਰੀ ਨਾਲ ਸਬੰਧਤ ਸੇਵਾਵਾਂ ਲਈ ਤੁਹਾਡੇ ਵੱਲੋਂ ਲਿੱਤੇ ਗਏ ਖਰਚੇ ਆਮ ਤੌਰ ਤੇ ਟੈਕਸਯੋਗ ਹਨ। ਤੁਸੀਂ ਭਾਵੇਂ ਖਰਚਿਆਂ ਨੂੰ ਵੱਖ-ਵੱਖ ਕਰੋ ਜਾਂ ਉਨ੍ਹਾਂ ਨੂੰ ਉਤਪਾਦ ਦੀ ਕੀਮਤ ਵਿੱਚ ਸ਼ਾਮਲ ਕਰੋ। ਉਦਾਹਰਨ ਲਈ, ਮੰਨ ਲਓ ਕਿ ਤੁਹਾਡੇ ਕੰਪਿਊਟਰ ਪ੍ਰੋਗਰਾਮ ਦੀ ਟੈਕਸਯੋਗ ਵਿਕਰੀ ਵਿੱਚ 20 ਘੰਟੇ ਦੀ ਟ੍ਰੇਨਿੰਗ ਸਿਖਲਾਈ ਸ਼ਾਮਲ ਹੈ, ਅਤੇ ਗਾਹਕ ਟ੍ਰੇਨਿੰਗ ਸੇਵਾਵਾਂ ਤੋਂ ਬਿਨਾਂ ਪ੍ਰੋਗਰਾਮ ਨੂੰ ਨਹੀਂ ਖਰੀਦ ਸਕਦਾ। ਟ੍ਰੇਨਿੰਗ ਵਿਕਰੀ ਦੇ ਹਿੱਸੇ ਵਜੋਂ ਟੈਕਸਯੋਗ ਹੈ ਭਾਵੇਂ ਇਸਦੇ ਲਈ ਤੁਸੀਂ ਆਪਣੇ ਬਿਲ ਤੇ ਇੱਕ ਵੱਖਰਾ ਲੀਤਾ ਗਿਆ ਖਰਚਾ ਦਿਖਾਓ ਜਾਂ ਪ੍ਰੋਗਰਾਮ ਅਤੇ ਟ੍ਰੇਨਿੰਗ ਲਈ ਇਕੱਕੋਂ ਰਕਮ ਦਾ ਖਰਚਾ ਲਵੋ।
ਟੈਕਸਯੋਗ ਸਰਵਿਸ ਦੇ ਖਰਚੇ ਦਾ ਇੱਕ ਹੋਰ ਉਦਾਹਰਨ ਹੈ "ਟ੍ਰਿਪ ਚਾਰਜ" ਜਿਸਨੂੰ ਤੁਸੀਂ ਇੱਕ ਟੈਕਸਯੋਗ ਵਿਕਰੀ ਦੇ ਨਾਲ ਜੋੜਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਜੇਕਰ ਤੁਹਾਡੇ ਬਿਲ ਵਿੱਚ ਵੱਖ -ਵੱਖ ਸਰਵਿਸ ਚਾਰਜ ਦੇ ਨਾਲ ਟੈਕਸਯੋਗ ਅਤੇ ਗੈਰ-ਟੈਕਸਯੋਗ ਖਰਚੇ ਸ਼ਾਮਲ ਕੀਤੇ ਗਏ ਹਨ, ਤਾਂ ਸਰਵਿਸ ਖਰਚੇ ਦਾ ਕੁਝ ਹਿੱਸਾ ਟੈਕਸਯੋਗ ਨਹੀਂ ਹੋ ਸਕਦਾ ਹੈ। ਤਾਲਾ ਬਣਾਉਣ ਵਾਲਿਆਂ ਵੱਲੋਂ ਲਿੱਤੇ ਗਏ ਖਰਚੇ ਤੇ ਟੈਕਸ ਕਿਵੇਂ ਲਾਗੂ ਹੁੰਦਾ ਹੈ, ਇਹ ਨਿਰਧਾਰਿਤ ਕਰਨ ਵਿੱਚ ਮਦਦ ਲਈ, ਕਿਰਪਾ ਕਰਕੇ ਪ੍ਰਕਾਸ਼ਨ 62, ਮਰਮੰਤ ਕਰਨ ਵਾਲੇ ਦੇਖੋ।
ਸੰਸ਼ੋਧਨ ਸਤੰਬਰ 2018