ਟਿਪ, ਗ੍ਰੈਚੁਟੀ, ਅਤੇ ਸਰਵਿਸ ਚਾਰਜ਼ (ਪ੍ਰਕਾਸ਼ਨ 115)
ਲਾਜ਼ਮੀ ਖਰਚੇ

ਲਾਜ਼ਮੀ ਟਿਪ, ਗ੍ਰੈਚੁਟੀ, ਜਾਂ ਸਰਵਿਸ ਚਾਰਜ਼

1 ਜਨਵਰੀ, 2015 ਨੂੰ ਅਤੇ ਇਸ ਤੋਂ ਬਾਅਦ ਕੀਤੇ ਗਏ ਲੈਣ-ਦੇਣ ਲਈ, ਜਦੋਂ ਕਿਸੇ ਰੀਟੇਲਰ ਦੇ ਰਿਕਾਰਡ ਵਿੱਚ IRS ਨੂੰ ਬਿਨਾਂ ਟਿਪ ਦੇ ਵੇਤਨ ਵਜੋਂ ਰਿਪੋਰਟ ਕਿਤਾ ਗਿਆ ਵੇਖਿਆ ਜਾਂਦਾ ਹੈ, ਤਾਂ ਉਨ੍ਹਾਂ ਰਕਮਾਂ ਨੂੰ ਲਾਜ਼ਮੀ ਮੰਨਿਆ ਜਾਂਦਾ ਹੈ ਅਤੇ ਟੈਕਸ ਯੋਗ ਕੁੱਲ ਆਮਦਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ।

ਜਦੋਂ ਇੱਕ ਰਿਟੇਲਰ IRS ਨੂੰ ਰਕਮਾਂ ਦੀ ਰਿਪੋਰਟ ਨਾ ਕਰਨ ਦੇ ਉਦੇਸ਼ਾਂ ਲਈ ਰਿਕਾਰਡ ਬਣਾ ਕੇ ਨਹੀਂ ਰੱਖਦਾ ਹੈ, ਤਾਂ ਖਾਣੇ, ਭੋਜਨ, ਜਾਂ ਪੀਣ ਵਾਲੇ ਪਦਾਰਥਾਂ, ਜਾਂ ਕਿਸੇ ਇਵੈਂਟ, ਜਿਸ ਵਿੱਚ ਖਾਣਾ, ਭੋਜਨ ਜਾਂ ਪੀਣ ਵਾਲੇ ਪਦਾਰਥ ਸ਼ਾਮਲ ਹਨ, ਤੋਂ ਪਹਿਲਾਂ ਰਿਟੇਲਰ ਅਤੇ ਗਾਹਕ ਵਿੱਚਕਾਰ ਗੱਲਬਾਤ ਦੇ ਨਾਲ ਤੈਅ ਕੀਤੀ ਗਈ ਰਕਮ ਲਾਜ਼ਮੀ ਹੈ।

ਰਕਮ ਨੂੰ ਉਦੋਂ ਵੀ ਲਾਜ਼ਮੀ ਮੰਨਿਆ ਜਾਵੇਗਾ ਜਦੋਂ ਮੀਨੂ, ਬਰੋਸ਼ਰ, ਇਸ਼ਤਿਹਾਰ, ਜਾਂ ਹੋਰ ਸਮੱਗਰੀਆਂ ਵਿੱਚ ਪ੍ਰਿੰਟ ਕੀਤੇ ਸਟੇਟਮੈਂਟ ਸ਼ਾਮਲ ਹੋਣ, ਜੋ ਗਾਹਕਾਂ ਨੂੰ ਸੂਚਿਤ ਕਰਦਾ ਹੈ ਕਿ ਟਿਪ, ਗ੍ਰੈਚੁਟੀ ਜਾਂ ਸਰਵਿਸ ਚਾਰਜ਼ ਬਿਲ ਵਿੱਚ ਸ਼ਾਮਲ ਕੀਤੇ ਜਾਣਗੇ, ਜਾਂ ਸ਼ਾਮਲ ਕੀਤੇ ਜਾ ਸਕਦੇ ਹਨ। ਪ੍ਰਿੰਟ ਕੀਤੀਆਂ ਸਟੇਟਮੈਂਟ ਦੀਆਂ ਉਦਾਹਰਣਾਂ ਵਿੱਚ ਸ਼ਾਮਲ ਹਨ:

  • "8 ਜਾਂ ਇਸ ਤੋਂ ਵੱਧ ਲੋਕਾਂ ਵਾਲਿਆਂ ਪਾਰਟੀਆਂ ਲਈ 18% ਗ੍ਰੈਚੁਟੀ [ਜਾਂ ਸਰਵਿਸ ਚਾਰਜ਼] ਜੋੜਿਆ ਜਾਵੇਗਾ।"
  • ਤੁਹਾਡੇ ਗਾਹਕ ਨੂੰ ਪੇਸ਼ ਕੀਤੇ ਇਨਵੌਇਸ ਜਾਂ ਬਿਲ ਤੇ "ਸੁਝਾਈ ਗਈ ਗ੍ਰੈਚੁਟੀ 15%," ਸੂਚੀਬੱਧ ਕਿਤਾਂ ਗਿਆ ਹੈ।
  • "8 ਜਾਂ ਇਸ ਤੋਂ ਵੱਧ ਲੋਕਾਂ ਵਾਲਿਆਂ ਪਾਰਟੀਆਂ ਲਈ 15% ਸਵੈ-ਇੱਛਤ ਗ੍ਰੈਚੁਟੀ ਜੋੜੀ ਜਾਵੇਗੀ।"

ਜਦੋਂ ਮੀਨੂ, ਬਰੋਸ਼ਰ, ਇਸ਼ਤਿਹਾਰ ਜਾਂ ਹੋਰ ਸਮੱਗਰੀ ਵਿੱਚ ਅਜਿਹੇ ਪ੍ਰਿੰਟ ਕੀਤੇ ਸਟੇਟਮੈਂਟ ਸ਼ਾਮਲ ਹੁੰਦੇ ਹਨ, ਬਿਲ ਜਾਂ ਇਨਵੌਇਸ ਵਿੱਚ ਸਵੈਚਲਿਤ ਤੌਰ ਤੇ ਸ਼ਾਮਲ ਕੀਤੀ ਗਈ ਰਕਮ ਇੱਕ ਲਾਜ਼ਮੀ ਚਾਰਜ ਹੈ ਅਤੇ ਟੈਕਸ ਦੇ ਅਧੀਨ ਹੈ। ਇੱਕ ਰਕਮ ਨੂੰ ਸਵੈਚਲਿਤ ਤੌਰ 'ਤੇ ਜੋੜਿਆ ਗਿਆ ਮੰਨਿਆ ਜਾਂਦਾ ਹੈ ਜਦੋਂ ਰਿਟੇਲਰ ਭੋਜਨ ਪਰੋਸਣ ਤੋਂ ਬਾਅਦ ਗਾਹਕ ਨਾਲ ਇਸ ਬਾਰੇ ਚਰਚਾ ਕੀਤੇ ਬਿਨਾਂ ਬਿਲ ਵਿੱਚ ਰਕਮ ਜੋੜ ਦਿੰਦਾ ਹੈ।

ਇਹ ਮੰਨਿਆ ਜਾਂਦਾ ਹੈ ਕਿ ਤੁਹਾਡੇ ਦੁਆਰਾ ਗਾਹਕ ਨੂੰ ਦਿੱਤੇ ਗਏ ਬਿਲ ਜਾਂ ਇਨਵੌਇਸ ਵਿੱਚ ਇੱਕ ਟਿਪ ਦੇ ਤੌਰ ਤੇ ਸ਼ਾਮਲ ਕੀਤੀ ਰਕਮ ਲਾਜ਼ਮੀ ਹੈ। ਬਿਲ ਜਾਂ ਇਨਵੌਇਸ ਤੇ ਇੱਕ ਸਟੇਟਮੈਂਟ ਦਾ ਲਿਖੀਆਂ ਜਾਣਾ ਕਿ ਜੋ ਉਕਤ ਰਕਮ ਸੁਝਾਈ ਗਈ ਹੈ, ਵਿਕਲਪਿਕ ਹੈ, ਜਾਂ ਤੁਹਾਡੇ ਗਾਹਕ ਦੁਆਰਾ ਵਧਾਈ, ਘਟਾਈ ਜਾਂ ਹਟਾਈ ਜਾ ਸਕਦੀ ਹੈ, ਉਹ ਚਾਰਜ਼ ਦਾ ਦੇਣਾ ਲਾਜ਼ਮੀ ਹੈ, ਇਸ ਪ੍ਰਕਿਰਤੀ ਨੂੰ ਨਹੀਂ ਬਦਲਦੀ ਹੈ। ਇਸ ਤਰ੍ਹਾਂ ਅਨੁਮਾਨ ਲਗਾਉਣਾ ਤੁਹਾਡੇ ਰਿਕਾਰਡਾਂ ਵਿੱਚ ਰੱਖੇ ਦਸਤਾਵੇਜ਼ੀ ਸਬੂਤਾਂ ਨਾਲੋਂ ਵੱਖ ਹੋ ਸਕਦਾ ਹੈ ਜੋ ਦਰਸ਼ਾਉਂਦਾ ਹੈ ਕਿ ਤੁਹਾਡੇ ਗ੍ਰਾਹਕ ਨੇ ਬਿਲ ਵਿੱਚ ਗ੍ਰੈਚੁਟੀ ਜੋੜਨ ਲਈ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਅਤੇ ਅਧਿਕਾਰਤ ਕੀਤਾ ਹੈ।

ਦਸਤਾਵੇਜ਼ੀ ਸਬੂਤਾਂ ਦੀਆਂ ਹੇਠ ਦਿੱਤੀਆਂ ਉਦਾਹਰਨਾਂ, ਜੋ ਇਸ ਅਨੁਮਾਨ ਸੰਬੰਧਿਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ:

  1. ਇੱਕ ਮਹਿਮਾਨ ਦਾ ਬਿਲ ਜੋ ਕਿ ਗਾਹਕ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਵਿਕਰੀ ਟੈਕਸ ਦਾ ਮੁਆਵਜ਼ਾ ਅਤੇ ਉਹ ਰਕਮ ਜਿਸ ਦੀ ਗਣਨਾ "ਟਿਪ" ਦੇ ਬਿਨਾਂ ਕੀਤੀ ਗਈ ਹੈ ਜਾਂ "ਟਿਪ" ਵਾਲਾਂ ਖੇਤਰ ਖਾਲੀ ਛੱਡਿਆ ਗਿਆ ਹੈ ਅਤੇ ਇੱਕ ਵੱਖਰਾ ਦਸਤਾਵੇਜ਼ ਦਿੱਤਾ ਗਿਆ ਹੈ ਜਿਵੇਂ ਕਿ ਕ੍ਰੈਡਿਟ ਕਾਰਡ ਰਸੀਦ, ਜਿਸ ਵਿੱਚ ਰਿਟੇਲਰ ਬੇਨਤੀ ਕੀਤੀ ਗਈ ਰਕਮ ਨੂੰ ਜੋੜਦਾ ਜਾਂ ਪ੍ਰਿੰਟ ਕਰਦਾ ਹੈ।
  2. ਮਹਿਮਾਨਾਂ ਦੀਆਂ ਰਸੀਦਾਂ ਅਤੇ ਭੁਗਤਾਨ ਦਰਸ਼ਾਉਂਦੇ ਹਨ ਕਿ ਵੱਡੀਆਂ ਪਾਰਟੀਆਂ ਦੁਆਰਾ ਅਦਾ ਕੀਤੀਆਂ ਰਕਮਾਂ ਦੀ ਪ੍ਰਤੀਸ਼ਤ, ਮੀਨੂ, ਬਰੋਸ਼ਰ, ਇਸ਼ਤਿਹਾਰ, ਜਾਂ ਹੋਰ ਪ੍ਰਿੰਟ ਕੀਤੀ ਸਮੱਗਰੀ ਤੇ ਦੱਸੇ ਗਏ ਪ੍ਰਤੀਸ਼ਤ ਨਾਲੋਂ ਵੱਖਰੀ ਹੁੰਦੀ ਹੈ।
  3. ਇੱਕ ਰਿਟੇਲਰ ਦੀ ਲਿਖਤੀ ਨੀਤੀ ਦੱਸਦੀ ਹੈ ਕਿ ਇਸਦੇ ਕਰਮਚਾਰੀਆਂ ਨੂੰ ਵਾਧੂ ਪ੍ਰਮਾਣਿਤ ਸਬੂਤ ਦੇ ਨਾਲ ਇੱਕ ਰਕਮ ਜੋੜਨ ਤੋਂ ਪਹਿਲਾਂ ਗਾਹਕ ਕੋਲੋਂ ਇਸ ਗੱਲ ਦੀ ਪੁਸ਼ਟੀ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਨੀਤੀ ਲਾਗੂ ਕੀਤੀ ਗਈ ਹੈ। ਨੀਤੀ ਆਪਣੇ ਆਪ ਵਿੱਚ ਇਹ ਸਥਾਪਿਤ ਕਰਨ ਲਈ ਉਪਯੁਕਤ ਦਸਤਾਵੇਜ਼ ਨਹੀਂ ਹੈ ਕਿ ਗਾਹਕ ਨੇ ਬੇਨਤੀ ਕੀਤੀ ਹੈ ਅਤੇ ਅਧਿਕਾਰਤ ਕੀਤਾ ਹੈ ਕਿ ਰਕਮ ਨੂੰ ਅਜਿਹੇ ਵਾਧੂ ਪ੍ਰਮਾਣਿਤ ਸਬੂਤਾਂ ਤੋਂ ਬਿਨਾਂ ਬਿਲ ਵਿੱਚ ਸ਼ਾਮਲ ਕੀਤਾ ਜਾਵੇ।

ਕਿਰਪਾ ਕਰਕੇ ਇਹ ਦਿਖਾਉਣ ਲਈ ਮਹਿਮਾਨਾਂ ਦੇ ਬਿਲ ਅਤੇ ਕੋਈ ਵੀ ਵਾਧੂ ਵੱਖਰੇ ਦਸਤਾਵੇਜ਼ ਰੱਖੋ ਕਿ ਟਿਪ, ਗ੍ਰੈਚੁਟੀ, ਜਾਂ ਸਰਵਿਸ ਚਾਰਜ਼ ਵਿਕਲਪਿਕ ਹਨ। ਤੁਹਾਨੂੰ ਨਿਯਮ 1698, ਰਿਕਾਰਡ ਦੀਆਂ ਲੋੜਾਂ ਦੇ ਅਨੁਸਾਰ ਹੋਰ ਰਿਕਾਰਡ ਬਣਾਏ ਰੱਖਣਾ ਜ਼ਰੂਰੀ ਹੈ।

ਕੋਈ ਵੀ ਰੁਜ਼ਗਾਰਦਾਤਾ ਕੋਈ ਗ੍ਰੈਚੁਟੀ ਜਾਂ ਉਸ ਗ੍ਰੈਚੁਟੀ ਦਾ ਹਿੱਸਾ ਇਕੱਠਾ ਨਹੀਂ ਕਰੇਗਾ, ਨਾ ਹੀ ਲਵੇਗਾ ਜਾਂ ਨਾ ਹੀ ਪ੍ਰਾਪਤ ਕਰੇਗਾ, ਜੋ ਕਿਸੇ ਨਿੱਤ ਦੇ ਗਾਹਕ ਦੁਆਰਾ ਕਿਸੇ ਕਰਮਚਾਰੀ ਨੂੰ ਭੁਗਤਾਨ ਕੀਤਾ ਜਾਂਦਾ ਹੈ, ਦਿੱਤਾ ਜਾਂਦਾ ਹੈ, ਜਾਂ ਛੱਡਿਆ ਜਾਂਦਾ ਹੈ, ਜਾਂ ਨਾ ਹੀ ਅਜਿਹੀ ਗ੍ਰੈਚੁਟੀ ਦੇ ਕਾਰਨ ਕਰਮਚਾਰੀ ਦੇ ਬਕਾਇਆ ਵੇਤਨ ਵਿੱਚੋਂ ਕੋਈ ਵੀ ਰਕਮ ਕੱਟੇਗਾ, ਜਾਂ ਕਿਸੇ ਕਰਮਚਾਰੀ ਨੂੰ ਰਕਮ ਉਧਾਰ ਦੇਵੇਗਾ, ਜਾਂ ਇਸ ਦਾ ਕੋਈ ਵੀ ਹਿੱਸਾ, ਅਜਿਹੇ ਗ੍ਰੈਚੁਟੀ ਦੇ ਖਿਲਾਫ਼ ਅਤੇ ਰੂਜਗਾਰਦਾਤਾ ਤੋਂ ਕਰਮਚਾਰੀ ਦੇ ਬਕਾਇਆ ਵੇਤਨ ਦੇ ਹਿੱਸੇ ਵਜੋਂ ਦਵੇਗਾ, ਜਿਵੇਂ ਕਿ ਲੇਬਰ ਕੋਡ ਸੈਕਸ਼ਨ 351 ਵਿੱਚ ਪ੍ਰਦਾਨ ਕੀਤਾ ਗਿਆ ਹੈ। ਜੇਕਰ ਇਸ ਪਾਬੰਦੀ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਰੁਜ਼ਗਾਰਦਾਤਾ ਦੁਆਰਾ ਪ੍ਰਾਪਤ ਕੀਤੀ ਗਈ ਕੋਈ ਵੀ ਰਕਮ ਨੂੰ ਰੁਜ਼ਗਾਰਦਾਤਾ ਦੀਆਂ ਕੁੱਲ ਆਮਦਨਾਂ ਦਾ ਹਿੱਸਾ ਮੰਨਿਆ ਜਾਵੇਗਾ ਅਤੇ ਟੈਕਸ ਦੇ ਅਧੀਨ ਹੋਵੇਗਾ।

ਸੰਸ਼ੋਧਨ ਸਤੰਬਰ 2018